Posts

ਖ਼ੁਦਗ਼ਰਜ਼ੀ ਵਿੱਚ ਖੋ ਕੇ ਖ਼ਾਮੁਖ਼ਾ ਹੀ ਖ਼ੁਦਾਈ ਨੂੰ ਖ਼ਫ਼ਾ ਕਰ ਬੈਠਾ, ਖ਼ੁਦ 'ਚੋਂ ਖ਼ੁਦੀ ਨੂੰ ਖ਼ਤਮ ਕਰ ਲੈਂਦਾ ਤਾਂ ਖ਼ੁਦਾ ਹੋ ਜਾਣਾ ਸੀ ।              ਸੋਨੂੰ ਚਾਹਲ

ਬਿਰਹਾ

ਹਉ ਵਿਛੁੰਨੀ ਯਾਰ ਤੇ ਇਸ਼ਕ ਵਿਹੂਣਾ ਦਿਲ ਭਇਆ ਬਿਰਹਾ ਸਿਉਂ ਚਿਤ ਬੂਡਿਆ ਚਾਹਲ ਦਿਲ ਖਲਹਲੁ ਪਇਆ ।                          ਸੋਨੂੰ ਚਾਹਲ

ਇਸ਼ਕ ਮੁਸ਼ਕ

Image
ਪੈ ਗਿਆ ਫੋਲਣਾ ਕੌੜ ਹਕੀਕਤਾਂ ਨੂੰ, ਸੁਣੀਂ ਕੰਨਾਂ ਨੂੰ ਜ਼ਰਾ ਕੁ ਖੋਲ੍ਹ ਮੀਆਂ, ਜਿਹੜੇ ਕਾਜ ਨੂੰ ਮੌਲਾ ਨੇ ਘੱਲਿਆ ਸੂ, ਸਭ ਭੁੱਲ ਗਏ,ਕਰਦੇ ਨੇ ਚੋਲ੍ਹ ਮੀਆਂ, ਇਸ਼ਕ ਹਕੀਕੀਆਂ,ਗੱਲ ਬੜੀ ਦੂਰ ਹੈਸੀ, ਇਸ਼ਕ ਮਿਜਾਜ਼ੀਆਂ ਵੀ ਹੋਈਆਂ ਈ ਕਲੋਲ ਮੀਆਂ, ਪਿਆਰ ਜਿਸਮਾਂ ਦੇ ਕੀਤੇ ਮੁਥਾਜ ਲੋਕਾਂ, ਰੂਹਾਂ ਦਿੱਤੀਆਂ ਪੈਰੀਂ ਮਧੋਲ ਮੋਆਂ, ਰੱਬੋਂ ਧੱਕੜੇ,ਜੱਗੋਂ ਵੀ ਧੱਕੇ ਜਾਂਦੇ, ਗੱਲ ਸੱਚੜੀ,ਝੂਠੇ ਨਹੀਂ ਬੋਲ ਮੀਆਂ, ਸੌ ਹੱਥ ਰੱਸਾ,ਗੰਢ ਸਿਰੇ ਉੱਤੇ, ਗੱਲ ਚਾਹਲ ਤੋਂ ਹੁੰਦੀ ਨਾ ਗੋਲ ਮੀਆਂ, ਸੋਨੂੰ ਇਸ਼ਕ ਜਹਾਨ ਤੋਂ ਲੱਦ ਗਿਆ ਈ, ਮੁਸ਼ਕ ਰਹਿ ਗਿਆ ਈ ਦੁਨੀਆਂ ਕੋਲ ਮੀਆਂ।                                     ਸੋਨੂੰ ਚਾਹਲ

ਚਾਬੀ

Image
ਜਿੰਨਾ ਵੱਡਾ ਪਲਾਟ ਹੁੰਦਾ ਹੈ,ੳੁੱਨਾ ਵੱਡਾ ਮਕਾਨ ਨਹੀਂ ਹੁੰਦਾ ਜਿੰਨਾ ਵੱਡਾ ਮਕਾਨ ਹੁੰਦਾ ਹੈ, ੳੁੱਨਾ ਵੱਡਾ ਬੂਹਾ ਨਹੀਂ ਹੁੰਦਾ ਜਿੰਨਾ ਵੱਡਾ ਬੂਹਾ ਹੁੰਦਾ ਹੈ, ੳੁੱਨਾ ਵੱਡਾ ਜ਼ਿੰਦਰਾ ਨਹੀਂ ਹੁੰਦਾ ਜਿੰਨਾ ਵੱਡਾ ਜ਼ਿੰਦਰਾ ਹੁੰਦਾ ਹੈ,ਓਨੀ ਵੱਡੀ ਚਾਬੀ ਨਹੀਂ ਹੁੰਦੀ ਪਰੰਤੂ ਚਾਬੀ ਦਾ ਪੂਰੇ ਮਕਾਨ ੳੁੱਤੇ ਅਧਿਕਾਰ ਹੁੰਦਾ ਹੈ ੲਿਸ ਤਰਾਂ ਮਨੁੱਖ ਦੇ ਜੀਵਨ ਵਿੱਚ ਬੰਦਿਸ਼ ਅਤੇ ਮੁੱਕਤੀ ਦਾ ਅਧਾਰ ਮਨ ਦੀ ਚਾਬੀ ਤੇ ਹੀ ਨਿਰਭਰ ਹੁੰਦਾ ਹੈ ਪੈਸੇ ਦੀ ਘਾਟ ਨਾਲ ਲੋਕ 1%ਦੁਖ਼ੀ ਹਨ ਪਰੰਤੂ ਸਮਝ ਦੀ ਘਾਟ ਨਾਲ ਲੋਕ 99% ਦੁਖ਼ੀ ਹਨ ਸਦਾ ਖੁਸ਼ ਰਹੋ ਮਸਤ ਰਹੋ।                                                ਅਗਿਆਤ

ਹਰਮਨ

Image
ਗੱਲ ਕਰਨ ਲੱਗਾ ਹਾਂ ਉਸ ਸ਼ਖਸ ਦੀ ਜੀਹਨੇ ਹੱਸਣ ਖੇਡਣ ਦੀ ਉਮਰੇ ਵੱਡੀਆਂ ਮੱਲਾਂ ਮਾਰ ਲਈਆਂ ਤੇ ਆਪਣੀ ਸਿਰਜਨਾਤਮਕ ਸੋਚ ਨਾਲ ਸਿਰਜੀਆਂ ਡੂੰਘੇ ਵਲਵਲਿਆਂ ਵਾਲੀਆਂ ਰਚਨਾਵਾਂ ਨਾਲ ਹਰ ਪੰਜਾਬੀ ਰੂਹ ਨੂੰ ਕੀਲ ਲਿਆ। ਉਹਦੀਆਂ ਰਚਨਾਵਾਂ ਵਿੱਚ ਐਸਾ ਇਲਮ ਏ ਜਿਸ ਨਾਲ ਉਹ ਬੁੱਢੇ ਕੀ ਤੇ ਜਵਾਨ ਕੀ, ਹਰ ਦਿਲ ਨੂੰ ਛੂਹ ਜਾਂਦਾ ਏ। 'ਹਰਮਨਜੀਤ ਸਿੰਘ ਚਾਹਲ(ਚਹਿਲ)' ਖਿਆਲਾ ਕਲਾਂ(ਜਿਲ੍ਹਾ ਮਾਨਸਾ) ਦਾ ਜੰਮਪਲ 26 ਸਾਲਾ ਗੱਭਰੂ ਹੋਣ ਦੇ ਨਾਲ-ਨਾਲ ਇੱਕ ਲੇਖਕ,ਕਵੀ,ਗੀਤਕਾਰ ਤੇ ਚਿਤਰਕਾਰ ਵੀ ਏ, ਜੋ 12ਵੀਂ ਤੋਂ ਬਾਅਦ ਈ.ਟੀ.ਟੀ ਕਰਕੇ ਅੱਜਕੱਲ੍ਹ ਅਧਿਆਪਕ ਦੇ ਤੌਰ ਤੇ ਵਿੱਦਿਆ ਪਸਾਰ ਰਿਹਾ ਏ।ਹਰਮਨ 2015 'ਚ ਆਪਣੀ ਕਿਤਾਬ "ਰਾਣੀ ਤੱਤ" ਲੈ ਕੇ ਪਾਠਕਾਂ ਦੇ ਰੂਬਰੂ ਹੋਇਆ ਸੀ,ਇਸ ਕਿਤਾਬ ਨੇ ਉਹਨੂੰ ਉਮੀਦ ਤੋਂ ਕਿਤੇ ਵੱਧ ਪ੍ਰਸ਼ੰਸਾ ਤੇ ਸਫਲਤਾ ਦਿਵਾਈ। ਪੰਜਾਬੀ ਜੀਵਨ ਤੇ ਕੁਦਰਤ ਦੇ ਸੋਹਲੇ ਗਾਉਂਦੀ ਇਸ ਕਿਤਾਬ ਨੇ ਹਰਮਨ ਨੂੰ ਹਰਮਨ ਪਿਆਰਾ ਬਣਾ ਦਿੱਤਾ। ਹਰਮਨ ਦੇ ਲਿਖੇ ਕਈ ਗੀਤ ਵੀ ਉਸ ਦੀ ਸੋਭਾ ਵਧਾਉਂਦੇ ਦੱਸਦੇ ਨੇ,ਜਿਨ੍ਹਾਂ ਵਿੱਚੋਂ  'ਕੁੜੀਆਂ ਕੇਸ ਵਾਹੁੰਦੀਆਂ ਨੇ' 'ਰਾਜਿਆ' 'ਸਖੀਏ ਸਰਬੱਤ ਨੀ ਬੀਬੀ'  ਆਦਿ ਮੁੱਖ ਨੇ। 'ਅਮਰਿੰਦਰ ਗਿੱਲ' ਦੀ ਫਿਲਮ 'ਲਹੌਰੀਏ' ਵਿਚਲੇ ਗੀਤਾਂ 'ਮਿੱਟੀ ਦਾ ਪੁਤਲਾ' 'ਪਾਣੀ ਰਾਵੀ ਦਾ' 'ਗੁੱਤ 'ਚ ਲਹੌ

ਦਿਲ

Image
ਹੈ ਕੀ ਇਹ ਦਿਲ? ਕਿੰਨੀਆਂ ਹੀ ਪਰਿਭਾਸ਼ਾਵਾਂ ਨੇ ਇਸ ਦਿਲ ਦੀਆਂ,ਕੋਈ ਇਹਨੂੰ ਮਸ਼ੀਨ ਕਹਿੰਦਾ ਏ ਸਰੀਰ ਨੂੰ ਚਲਾਉਣ ਵਾਲੀ,ਕਿਸੇ ਲਈ ਬਸ ਟੁਕੜਾ ਹੈ ਇਹ ਕੂਲੇ ਮਾਸ ਦਾ। ਇਹਦਾ ਕੰਮ ਸੀ ਸਰੀਰ ਦੇ ਹਰੇਕ ਹਿੱਸੇ ਨੂੰ ਖੂਨ ਪੁਚਾਉਣਾ,ਪਰ ਇਹ ਤਾਂ ਹੋਰ ਈ ਕੰਮ ਕਰਨ ਲੱਗ ਪਿਆ। ਇਹ ਤਾਂ ਅਹਿਸਾਸਾਂ ਤੇ ਜਜ਼ਬਾਤਾਂ ਨੂੰ ਮਹਿਸੂਸ ਕਰਨ ਲੱਗ ਪਿਆ,ਪਰਾਇਆਂ ਨੂੰ ਆਪਣਾ ਬਨਾਉਣ ਲੱਗ ਪਿਆ,ਉਹਨਾਂ ਨਾਲ ਜੁੜ ਗਿਆ। ਫਿਰ ਜਦੋਂ ਉਹਨਾਂ ਆਪਣਿਆਂ ਨੇ ਰੰਗ ਵਟਾਏ ਤਾਂ ਦੁਖੀ ਹੋਣ ਲੱਗ ਪਿਆ। ਆਖਿਰ ਕੀਨ੍ਹੇ ਇਹਨੂੰ ਇਹ ਸਾਰੇ ਹੱਕ ਦਿੱਤੇ? ਕਰਨੀ ਤਾਂ ਇਹਨੇ ਸੀ ਗੁਲਾਮੀ ਇਨਸਾਨ ਦੀ,ਇਹ ਇਨਸਾਨ ਨੂੰ ਹੀ ਗੁਲਾਮ ਬਣਾ ਕੇ ਬਹਿ ਗਿਆ। ਤਾਕਤ ਦੇਣੀ ਸੀ ਇਹਨੇ,ਕਮਜ਼ੋਰੀ ਬਣ ਗਿਆ। ਇਹਦੇ ਪਿੱਛੇ ਲੱਗ ਕੇ ਬੰਦਾ ਕੀ ਕੁਝ ਕਰ ਬਹਿੰਦਾ ਏ,ਰੁਲ ਜਾਂਦਾ ਏ ਕਈ ਵਾਰ ਇਹਦੀ ਵਜ੍ਹਾ ਕਰਕੇ। ਇਹ ਆਪਣੀ ਮਰਜ਼ੀ ਕਰਦਾ ਏ ਤੇ ਹਰ ਕੋਈ ਆਸਾਨੀ ਨਾਲ ਪਿੱਛੇ ਵੀ ਲੱਗ ਜਾਂਦਾ ਏ ਇਹਦੇ। ਪਰ ਕੀ ਇਹ ਸਾਰੇ ਕੰਮ ਹੈਗੇ ਈ ਇਹਦੇ ਕਰਨ ਵਾਲੇ ਸੀ ਜਾਂ ਇਹਨੇ ਖੋਹ ਲਏ ਨੇ ਦਿਮਾਗ ਤੋਂ। ਖੈਰ! ਜੋ ਵੀ ਆ,ਬੰਦੇ ਨੂੰ ਵੱਸ 'ਚ ਕਰ ਲਿਆ ਏ ਇਹਨੇ। ਸੱਚੀਂ ਕਮਾਲ ਦੀ ਸ਼ੈਅ ਬਣਾ 'ਤੀ ਰੱਬ ਨੇ ਦਿਲ।                                                          ਸੋਨੂੰ چاہل